ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣਨ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ : - ਕੋਠੀ ਨੰ. 4 ਦਰਸ਼ਨ ਐਵੀਨਿਉ ਜੀ ਟੀ ਰੋਡ ਅੰਮ੍ਰਿਤਸਰ (143001), ਸਬ ਆਫਿਸ : ਹਾਊਸ ਨੰ. 1637 ਸੈਕਟਰ 22 ਬੀ, ਚੰਡੀਗੜ੍ਹ - 160022. ਮੋਬਾ : 9814499503 ਈ-ਮੇਲ - aissf_news@yahoo.com

ਖੇਤੀ ਆਰਡੀਨੈਂਸ ਤੁਹਾਨੂੰ ਜਮੀਨਾਂ ਦੇ ਮਾਲਕਾਂ ਤੋਂ ਮਜਦੂਰਾਂ ਵਿੱਚ ਕਿਵੇ ਤਬਦੀਲ ਕਰੇਂਗਾ..?

ਖੇਤੀ ਆਰਡੀਨੈਂਸ ਤੁਹਾਨੂੰ ਜਮੀਨਾਂ ਦੇ ਮਾਲਕਾਂ ਤੋਂ ਮਜਦੂਰਾਂ ਵਿੱਚ ਕਿਵੇ ਤਬਦੀਲ ਕਰੇਂਗਾ..?
ਅਸਾਮ ਦੇ ਵਿੱਚ ਚਾਹ ਦੀ ਖੇਤੀ ਤੋਂ ਪਹਿਲਾਂ ਓਥੋਂ ਦੇ ਛੋਟੇ ਤੇ ਵੱਡੇ ਕਿਸਾਨ ਕਾਬਜ ਸਨ, ਕਿਸੇ ਕੋਲ ਅੱਧਾ ਕਿੱਲਾ ਵੀ ਸੀ ਤਾਂ ਵੀ ਉਹ ਅਮੀਰ ਸੀ, ਹੱਥੀਂ ਕੰਮ ਕਰਦੇ, ਪੱਤੀਆਂ ਤੋੜਦੇ, ਸੁਕਾਉਦੇਂ ਤੇ ਵੇਚਦੇ । ਫੇਰ ਥੋਹੜੇ ਵੱਡੇ ਕਿਸਾਨਾਂ ਨੇ ਟੈਕਨੋਲੋਜੀ ਦੀ ਵਰਤੋ ਸ਼ੁਰੂ ਕਰਤੀ ।
ਜਲਦੀ ਚਾਹ ਦੀਆਂ ਪੱਤੀਆਂ ਸੁਕਾਉਣ ਦੇ ਨਾਲ ਤਿਆਰ ਕਰਨ ਲਈ ਮਸ਼ੀਨਾ ਆ ਗਈਆਂ । ਜਿਸ ਨਾਲ ਓਹਨਾ ਨੇ ਚਾਹ ਦਾ ਰੇਟ ਘਟਾ ਦਿੱਤਾ, ਸਿੱਟੇ ਵਜੋਂ ਛੋਟੇ ਕਿਸਾਨ ਖਤਮ ਹੋ ਗਏ ਤੇ ਵੱਡੇ ਕਿਸਾਨਾਂ ਦੇ ਲੇਬਰ ਜਾਣ ਲੱਗ ਪਏ ।
ਫੇਰ ਆਸਾਮ ਦੀ ਚਾਹ ਦੀ ਖੇਤੀ ਤੇ ਨਿਗਾ ਪਈ ਕਾਰਪੋਰੇਟ ਜਗਤ ਦੀਆਂ ਟਾਟਾ ਤੇ ਹੋਰ ਕੰਪਨੀਆ ਦੀ । ਉਹਨਾਂ ਨੇ ਅਸਲ ਚਾਹ ਦੇ ਬਦਲ ਵਿੱਚ ਕੈਮੀਕਲ ਵਾਲੀ ਚਾਹ, ਜਿਸਨੂ ਕੜਕ ਚਾਹ ਬੋਲਦੇ ਨੇ, ਉਹ ਵੱਡੇ ਕਿਸਾਨਾਂ ਦੇ ਮੁਕਾਬਲੇ ਸਸਤੀ ਵੇਚਣੀ ਸ਼ੁਰੂ ਕਰ ਦਿੱਤੀ ।
ਜਿਸ ਨਾਲ ਆਸਾਮ ਦੇ ਕਿਸਾਨਾਂ ਦਾ ਲੱਕ ਟੁੱਟ ਗਿਆ ਤੇ ਓਹਨਾ ਨੇ ਆਪਣੇ ਖੇਤ ਟਾਟਾ ਤੇ ਹੋਰ ਕੰਪਨੀਆ ਦੇ ਹਵਾਲੇ ਕਰਤੇ, ਤੇ ਆਪ ਮਾਲਕ ਤੋਂ ਲੇਬਰ ਵਿੱਚ ਤਬਦੀਲ ਹੋ ਗਏ ।
ਅੱਜ ਚਾਹਪੱਤੀ ਦੀ ਖੇਤੀ ਤੇ ਕਾਰਪੋਰੇਟ ਕਾਬਜ ਨੇ , ਜੋ ਆਪਾਂ ਪੀਨੇ ਹਾਂ ਉਹ ਕੈਮੀਕਲ ਵਾਲੀ ਚਾਹ ਹੈ, ਅਸਲੀ ਚਾਹ ਦਾ ਰੇਟ 2000 ਰੁਪਏ ਕਿਲੋ ਦੇ ਲਗਭਗ ਹੈ। ਜੇ ਤੁਸੀਂ ਪੀਵੋਗੇ ਤਾਂ ਬਕਬਕੀ ਲੱਗੂ ਕਿਉਂਕਿ ਅਸੀਂ ਕੈਮੀਕਲ ਤੇ ਲੱਗ ਗਏ ਹਾਂ ।
ਹੁਣ ਆ ਜਾਉ ਪੰਜਾਬ ਅਤੇ ਹਰਿਆਣਾ ਵੱਲ - ਮੋਗੇ ਵਿੱਚ ਅਡਾਨੀ ਨੇ ਅੱਜ ਤੋ ਪੰਦਰਾਂ ਸਾਲ ਪਹਿਲਾ ਹੀ ਗੋਦਾਮ ਬਣਾ ਲਏ ਸਨ, ਕਿਉਕਿ ਓਹਨਾ ਦੀ ਨਿਗਾਹ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਖੇਤੀ ਹੈ ।
ਖੇਤੀ ਨੂੰ ਜਾਣਬੁੱਝ ਕੇ ਸਰਕਾਰਾਂ ਨੇ ਘਾਟੇ ਦੀ ਖੇਤੀ ਬਣਾ ਦਿੱਤਾ ਹੈ, ਅਤੇ ਵਿਰੋਧੀ ਪਾਰਟੀਆਂ ਨੂੰ ਸਿਰਫ ਮੋਦੀ ਦਿਸਦਾ, ਜਦਕਿ ਮੋਦੀ ਇਕ ਮੋਹਰਾ ਹੈ, ਜਦਕਿ ਇਹ ਸਕੀਮ ਕਾਰਪੋਰੇਟ ਲੋਕਤੰਤਰ ਲਗਾਉਂਦਾ ਹੈ ।
ਪੰਜਾਬ ਦੀਆ ਜਮੀਨਾਂ ਨੂੰ ਪੰਦਰਾਂ ਸੌ ਦੇ ਟੱਕ ਚ ਵੰਡ ਕੇ ਖੇਤੀ ਕਰਨਗੇ ਕਾਰਪੋਰੇਟ ।
ਤੇ ਇਥੋਂ ਦੇ ਐਸ਼ਪ੍ਰਸਤ ਕਿਸਾਨਾਂ ਤੋਂ ਤਾਂ ਲੇਬਰ ਵੀ ਨਹੀਂ ਹੋਣੀ ।
ਹਾਂ ਲੀਡਰਾਂ ਦੀਆਂ ਰੈਲੀਆਂ ਤੇ ਜਿੰਦਾਬਾਦ ਮੁਰਦਾਬਾਦ ਕਰਨ ਲਈ ਭੀੜ ਵਾਧੂ ਮਿਲ ਜਾਊ ।

Comments:

Follows Us on Twitter

Join Us on Facebook

Call to
+91-8872111984, 9814499503
KARNAIL SINGH PEER MOHAMMAD
PRESIDENT (AISSF)
AISSF Online Visits :